Prabhat Times

Preet Suji (98140-66340)

ਹੋਸ਼ਿਆਰਪੁਰ। (Er. Mahinder Singh Sandhar Sham Chaurasi, hoshiarpur) ਕਾਂਗਰਸ ਵੱਲੋਂ ਕੁਝ ਦਿਨਾਂ ਲਈ ਐਸ.ਸੀ. ਭਾਈਚਾਰੇ ਨਾਲ ਸਬੰਧਿਤ ਮੁੱਖ ਮੰਤਰੀ ਬਣਾਏ ਗਏ ਚਰਨਜੀਤ ਸਿੰਘ ਚੰਨੀ ਦੇ ਚੇਹਰੇ ਤੋਂ ਇਮਾਨਦਾਰੀ ਵਾਲਾ ਨਕਾਬ ਈ.ਡੀ.ਦੀ ਕਾਰਵਾਈ ਪਿੱਛੋ ਲਹਿ ਚੁੱਕਾ ਹੈ ਤੇ ਇਹ ਗੱਲ ਸਭ ਦੇ ਸਾਹਮਣੇ ਆ ਚੁੱਕੀ ਹੈ ਕਿ ਚਰਨਜੀਤ ਚੰਨੀ ਕੋਈ ਆਮ ਬੰਦਾ ਨਹੀਂ ਬਲਕਿ ਸੂਬੇ ਦੇ ਖਾਸ ਪਰਿਵਾਰਾਂ ਵਿਚੋ ਮੋਹਰੀ ਪਰਿਵਾਰ ਦਾ ਹਿੱਸਾ ਹੈ।
ਇਹ ਪ੍ਰਗਟਾਵਾ ਵਿਧਾਨ ਸਭਾ ਹਲਕਾ ਸ਼ਾਮਚੁਰਾਸੀ ਤੋਂ ਬਸਪਾ-ਅਕਾਲੀ ਦਲ ਗੱਠਜੋੜ ਦੇ ਸਾਂਝੇ ਉਮੀਦਵਾਰ ਇੰਜ. ਮਹਿੰਦਰ ਸਿੰਘ ਸੰਧਰ ਵੱਲੋਂ ਹਲਕੇ ਦੇ ਪਿੰਡ ਬੈਂਚਾ ਵਿਖੇ ਗੱਠਜੋੜ ਦੇ ਵਰਕਰਾਂ ਦੀ ਹੋਈ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕੀਤਾ ਗਿਆ। ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਵੱਲੋਂ ਸੂਬੇ ਵਿਚ ਵੱਸਦੇ ਐਸ.ਈ.ਭਾਈਚਾਰੇ ਦੀਆਂ ਵੋਟਾਂ ਪ੍ਰਾਪਤ ਕਰਨ ਲਈ ਚਰਨਜੀਤ ਚੰਨੀ ਦੇ ਚੇਹਰੇ ’ਤੇ ਜਿਹੜਾ ਦਾਅ ਖੇਡਿਆ ਗਿਆ ਸੀ ਉਹ ਹੁਣ ਪੁੱਠਾ ਪੈ ਚੁੱਕਾ ਹੈ ਤੇ ਸੂਬੇ ਦੇ ਲੋਕ ਹੁਣ ਕਾਂਗਰਸੀ ਉਮੀਦਵਾਰਾਂ ਨੂੰ ਮੂੰਹ ਨਹੀਂ ਲਗਾਉਣਗੇ।
ਇੰਜ. ਸੰਧਰ ਨੇ ਕਿਹਾ ਕਿ ਕਾਂਗਰਸ ਨੇ ਅੱਜ ਤੱਕ ਉਨ੍ਹਾਂ ਲੋਕਾਂ ਦੀ ਸਾਰ ਨਹੀਂ ਲਈ ਜਿਨ੍ਹਾਂ ਨੇ ਹਮੇਸ਼ਾ ਕਾਂਗਰਸ ਨੂੰ ਸੱਤਾ ਵਿਚ ਲਿਆਉਣ ਲਈ ਵੱਡਾ ਰੋਲ ਅਦਾ ਕੀਤਾ ਤੇ ਜਦੋਂ ਵੀ ਸੂਬੇ ਵਿਚ ਕਾਂਗਰਸ ਦੀ ਸਰਕਾਰ ਬਣੀ ਤਦ-ਤਦ ਖਾਸ ਲੋਕਾਂ ਦਾ ਹੀ ਵਿਕਾਸ ਹੋਇਆ ਤੇ ਆਮ ਲੋਕ ਬੁਨਿਆਦੀ ਸਹੂਲਤਾਂ ਤੋਂ ਵੀ ਸੱਖਣੇ ਹਨ। ਉਨ੍ਹਾਂ ਕਿਹਾ ਕਿ ਦੂਜੇ ਪਾਸੇ ਬਸਪਾ-ਅਕਾਲੀ ਦਲ ਨੇ ਹਮੇਸ਼ਾ ਇਕ ਨੀਤੀ ਤਹਿਤ ਸਮਾਜ ਦੇ ਸਭ ਵਰਗਾਂ ਦੇ ਵਿਕਾਸ ਲਈ ਬਰਾਬਰ ਯਤਨ ਕੀਤੇ ਤੇ ਆਉਣ ਵਾਲੇ ਸਮੇਂ ਵਿਚ ਵੀ ਗੱਠਜੋੜ ਦੀ ਸਰਕਾਰ ਸਭ ਵਰਗਾਂ ਦਾ ਬਰਾਬਰ ਵਿਕਾਸ ਕਰਨ ਲਈ ਵਚਨਬੱਧ ਰਹੇਗੀ।
ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕਾਂ ਨੇ ਗੱਠਜੋੜ ਦੀ ਜਿੱਤ ਯਕੀਨੀ ਬਣਾਉਣ ਲਈ ਪੂਰਾ ਮਨ ਬਣਾ ਲਿਆ ਹੈ। ਇਸ ਮੌਕੇ ਰਘੁਬੀਰ ਸਿੰਘ, ਪਿ੍ਰਥੀਪਾਲ ਸਿੰਘ, ਪਿ੍ਰੰਸੀਪਲ ਗੁਰਦੇਵ ਸਿੰਘ, ਪੰਮਾ ਬੱਗੇਵਾਲ, ਸਾਬੀ ਸੈਨਪੁਰ, ਮਾਸਟਰ ਜਗਦੀਸ਼ ਲਾਲ, ਗੁਰਬਖਸ਼ ਸਿੰਘ, ਰਾਜਤ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਮੌਜੂਦ ਸਨ।

ये भी पढ़ें