Prabhat Times

ਕਿਸਾਨ ਮਾਰੂ ਨੀਤੀਆਂ ਵਾਲੀਆ ਸਰਕਾਰਾਂ ਅਤੇ ਲੀਡਰਾਂ ਨੂੰ ਹੁਣ ਪਬਲਿਕ ਦੀ ਕਚਹਿਰੀ ਚ ਜਵਾਬ ਦੇਣਾ ਪਵੇਗਾ-ਇਕਬਾਲ ਸਿੰਘ ਢੀਂਡਸਾ

ਜਲੰਧਰ। ਜਲੰਧਰ ਦੇ ਸਿਰਕੱਢ ਸਮਾਜ ਸੇਵਕ ਇਕਬਾਲ ਸਿੰਘ ਢੀਂਡਸਾ ਨੇ ਐਨਜੀਓ ਹਸਦਾ ਵਸਦਾ ਪੰਜਾਬ, ਦਸਤਾਰ ਏ ਖਾਲਸਾ ਅਤੇ ਦਸਮੇਸ਼ ਸੇਵਕ ਸਭਾ ਦੇ ਸਹਿਯੋਗ ਨਾਲ ਕਿਸਾਨ ਵੀਰਾਂ ਅਤੇ ਆਮ ਲੋਗਾਂ ਦੇ ਹੱਕ ਚ ਇਕ ਵਿਸ਼ਾਲ ਰੋਸ ਮਾਰਚ ਕਢਿਆ।
ਇਹ ਮਾਰਚ ਕੰਪਨੀ ਬਾਗ਼ ਚੌਂਕ ਤੋਂ ਟਰੈਕਟਰ, ਕਾਰਾਂ, ਸਕੂਟਰਾਂ, ਮੋਟਸਾਈਕਲਾਂ ਅਤੇ ਪੈਦਲ ਇਕੱਠ ਨਾਲ ਜੀ ਟੀ ਰੋਡ ਤੋਂ ਹੁੰਦਾ ਹੋਇਆ ਬਸਤੀ ਅੱਡਾ, ਪਟੇਲ ਚੌਂਕ, ਸਾਂਈ ਦਾਸ ਸਕੂਲ, ਤੋਂ ਆਰਐਸਐਸ ਦੇ ਦਫਤਰ ਗੋਪਾਲ ਨਗਰ ਵਿਖੇ ਸਮਾਪਤ ਹੋਇਆ। ਓਥੇ ਮੋਦੀ,ਭਾਗਵਤ ਅਤੇ ਅਮਿਤ ਸ਼ਾਹ ਦਾ ਪੁੱਤਲਾ ਫੂਕਿਆ ਗਿਆ।
ਇਸ ਮੋਕੇ ਇਕਬਾਲ ਸਿੰਘ ਢੀਂਡਸਾ ਨੇ ਸਾਰੇ ਆਏ ਹੋਏ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਅਤੇ ਕਿਰਸਾਨੀ ਦੇ ਸੰਘਰਸ਼ ਚ ਹਰ ਇਨਸਾਨ ਨੂੰ ਤਨ ਮਨ ਧਨ ਨਾਲ ਸ਼ਾਮਿਲ ਹੋਣ ਦੀ ਅਪੀਲ ਕੀਤੀ।
ਇਸ ਮੌਕੇ ਸਰਬਜੀਤ ਸਿੰਘ ਮੱਕੜ, ਇਕਬਾਲ ਸਿੰਘ ਢੀਂਡਸਾ, ਚੰਦਨ ਗਰੇਵਾਲ ਪੰਜਾਬ ਸਫਾਈ ਮਜ਼ਦੂਰ federation, ਜਗਦੇਵ ਸਿੰਘ ਜੰਗੀ, ਗੁਰਮੀਤ ਸਿੰਘ ਬਿੱਟੂ, ਵਿਪਣ ਹਸਤੀਰ, ਮਨਸਿਮਰਨ ਮੱਕੜ, ਚਰਨਜੀਤ ਸਿੰਘ ਮਿੰਟਾ, ਅਮਰਜੀਤ ਸਿੰਘ, ਜਤਿੰਦਰ ਸਿੰਘ, ਰਣਜੀਤ ਸਿੰਘ ਮਾਡਲ ਹਾਊਸ, ਸੁਖਮਿੰਦਰ ਰਾਜਪਾਲ, ਅੱਯੂਬ ਖਾਨ, ਅੰਮ੍ਰਿਤਬੀਰ ਸਿੰਘ, ਇੰਦਰਜੀਤ ਸਿੰਘ ਸੋਨੂੰ, ਅਮਨਦੀਪ ਸਿੰਘ, ਮਨਦੀਪ ਸਿੰਘ, ਪਰਮਪ੍ਰੀਤ ਸਿੰਘ, ਮਾਲਜਿੰਦਰ ਸਿੰਘ, ਬਾਵਾ ਗਾਬਾ, ਰਾਹੁਲ ਜੁਨੇਜਾ, ਨਿਤੀਸ਼ ਮਹਿਤਾ, ਜਸਕੀਰਤ ਸਿੰਘ ਜੱਸੀ, ਜਸਵਿੰਦਰ ਸਿੰਘ, ਹਰਜੋਤ ਲੁਬਾਣਾ, ਸੁਖਬੀਰ ਸਿੰਘ, ਗੁਰਪ੍ਰੀਤ ਸਿੰਘ, ਮੁਕੇਸ਼ ਖੰਨਾ, ਮਨਪ੍ਰੀਤ ਨਾਗੀ, ਸੂਰਜ ਸੱਭਰਵਾਲ, ਰਾਹੁਲ ਕੁਮਾਰ ਆਬਾਦਪੁਰਾ, ਅਮਨ ਮੰਡ, ਕੁਸ਼ਲ ਕੁਮਾਰ ਭਾਰਗੋ ਕੈਂਪ, ਜਗਤਾਰ ਸਿੰਘ, ਜੈਦੀਪ ਸਿੰਘ, ਮਨਕੀਰਤ ਸਿੰਘ, ਮਨੁ ਰਾਣਾ, ਗਗਨ ਨਾਗੀ, ਸ਼ੇਰੀ ਨਾਗੀ, ਦਿਨੇਸ਼ ਖੰਨਾ, ਹਰਸ਼ ਵਾਲਿਆ, ਡੈਨੀ ਮਹੇ, ਜਸਪ੍ਰੀਤ ਸਿੰਘ, ਨਿਖਿਲ, ਜਸਪਾਲ ਮਠਾੜੂ, ਪ੍ਰਦੀਪ ਸਿੰਘ, ਬੰਟੀ ਧਜਨ, ਹਰਸਿਮਰਨ ਸਿੰਘ, ਸਾਬੀ ਪਕਾ ਬਾਗ, ਇੰਦਰ, ਸਾਜਨ ਚਾਵਲਾ, ਚਸਕੀ ਚਾਵਲਾ ਆਦਿ ਸ਼ਾਮਿਲ ਸਨ।

ये भी पढ़ें