Prabhat Times
ਫਗਵਾੜਾ। ਪੰਜਾਬ ਦੇ ਸਾਬਕਾ ਮੰਤਰੀ ਅਤੇ ਪੰਜਾਬ ਐਗਰੋ ਇੰਡਸਟਰੀ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰ.ਜੋਗਿੰਦਰ ਸਿੰਘ ਮਾਨ ਨੇ ਅੱਜ ਕਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਅਕਾਲੀ ਦਲ ਆਗੂ ਸ੍ਰੀ ਪ੍ਰਕਾਸ਼ ਸਿੰਘ ਬਾਦਲ ਪਦਮ ਵਿਭੂਸ਼ਨ ਮੋੜ ਕੇ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਕਾਨੂੰਨਾਂ ਦੀ ਹਮਾਇਤ ਕਰਨ ਦੇ ਅਪਣੇ ਪਾਪ ਤੋਂ ਮੁਕਤ ਨਹੀਂ ਹੋ ਸਕਦਾ
ਅੱਜ ਜਾਰੀ ਇਕ ਬਿਆਨ ਵਿੱਚ ਉਨਾ ਕਿਹਾ ਕਿ ਸ੍ਰੀ ਬਾਦਲ ਨੇ ਪੰਜਾਬੀਆਂ ਤੇ ਖਾਸ ਕਰਕੇ ਕਿਸਾਨਾਂ ਦੀ ਪਿੱਠ ਵਿੱਚ ਛੂਰਾ ਮਾਰਦੇ ਹੋਏ ਇਨਾਂ ਕਿਸਾਨ ਵਿਰੋਧੀ ਕਾਨੂੰਨਾਂ ਦੀ ਖੁੱਲੀ ਹਮਾਇਤ ਕੀਤੀ ਸੀ।
ਪਰ ਉਨਾਂ ਕਿਹਾ ਕਿ ਜਿਉਂ-ਜਿਉਂ ਇਨਾਂ ਕਿਸਾਨ ਵਿਰੋਧੀ ਕਾਨੂੰਨਾਂ ਖਿਲਾਫ਼ ਲੋਕ ਰੋਹ ਵੱਧਦਾ ਗਿਆ ਬਾਦਲਾਂ ਨੇ ਆਪਣੀ ਰਣਨੀਤੀ ਬਦਲਦੇ ਹੋਏ ਅਜਿਹੀ ਸਿਆਸੀ ਡਰਾਮੇਬਾਜ਼ੀ ਸ਼ੁਰੂ ਕਰ ਦਿੱਤੀ।
ਉਨਾ ਕਿਹਾ ਕਿ ਹੁਣ ਕਈ ਮਹੀਨੇ ਖੇਤੀ ਬਿਲਾਂ ਉੱਪਰ ਚੁੱਪੀ ਧਾਰਨ ਤੋਂ ਬਾਅਦ ਵੱਡੇ ਬਾਦਲ ਨੇ ਪਦਮ ਵਿਭੂਸ਼ਨ ਮੋੜਨ ਦਾ ਪੈਂਤੜਾ ਅਪਣਾ ਕੇ ਜਨਤਾ ਨੂੰ ਗੁੰਮਰਾਹ ਕਰਨ ਦਾ ਯਤਨ ਕੀਤਾ ਹੈ।
ਉਨਾ ਕਿਹਾ ਕਿ ਕਿਸਾਨ ਬਾਦਲਾਂ ਦੇ ਇਸ ਪੈਂਤੜੇ ਵਿੱਚ ਨਹੀਂ ਆਉਣਗੇ ਅਤੇ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰਨ ਲਈ ਉਹ ਬਾਦਲਾਂ ਨੂੰ ਸਬਕ ਸਿਖਾਉਣਗੇ।
ਉਨਾ ਕਿਹਾ ਕਿ ਬਾਦਲਾਂ ਨੇ ਮੁੜ ਤੋਂ ਹੀ ਅਜਿਹੇ ਸਿਆਸੀ ਪੈਂਤੜਿਆਂ ਨਾਲ ਲੋਕਾਂ ਨੂੰ ਗੁੰਮਰਾਹ ਕਰਕੇ ਸੱਤਾ ਹਥਿਆਈ ਹੈ,ਪਰ ਪੰਜਾਬ ਦੇ ਜਾਗਰੂਕ ਕਿਸਾਨ ਹੁਣ ਬਾਦਲਾਂ ਦੀ ਇਸ ਗਲਤੀ ਨੂੰ ਕਿਸੇ ਵੀ ਕੀਮਤ ‘ਤੇ ਮੁਆਫ਼ ਨਹੀਂ ਕਰਨਗੇ, ਕਿਉਂਕਿ ਉਹ ਜਾਣ ਚੁੱਕੇ ਹਨ ਕਿ ਬਾਦਲ ਪਰਿਵਾਰ ਕੁਰਸੀ ਦੀ ਲਾਲਸਾ ਵਿੱਚ ਕੁਝ ਵੀ ਕਰ ਸਕਦਾ ਹੈ।
ਉਨਾ ਕਿਹਾ ਕਿ ਵੱਡੇ ਬਾਦਲ ਲੋਕਾ ਨੂੰ ਇਹ ਦੱਸਣ ਕਿ ਉਹ ਕੁਝ ਮਹੀਨੇ ਪਹਿਲਾਂ ਤੱਕ ਕਿਵੇਂ ਬੇਸ਼ਰਮੀ ਨਾਲ ਮੋਦੀ ਸਰਕਾਰ ਦੇ ਇਸ ਬਿੱਲ ਦੇ ਸੋਹਲੇ ਗਾ ਰਹੇ ਸਨ ਅਤੇ ਹੁਣ ਚੀਚੀ ‘ਤੇ ਖੂਨ ਲਾ ਕੇ ਸ਼ਹੀਦ ਬਣਨ ਦੀ ਕੋਸ਼ਿਸ਼ ਕਰ ਰਹੇ ਹਨ।
ਉਨਾ ਕਿਹਾ ਕਿ ਬਾਦਲਾਂ ਦਾ ਪੰਜਾਬ ਅਤੇ ਕਿਸਾਨ ਵਿਰੋਧੀ ਚਿਹਰਾ ਬੇਨਕਾਬ ਹੋ ਚੁੱਕਿਆ ਹੈ ਅਤੇ ਹਰ ਪੰਜਾਬੀ ਅੱਜ ਇਹ ਸਮਝਦਾ ਹੈ ਕਿ ਬਾਦਲ ਪਰਿਵਾਰ ਉਹ ਸਿਆਸੀ ਗਿਰਗਟ ਹੈ ਜੋ ਅਪਣੇ ਨਿੱਜੀ ਹਿੱਤਾਂ ਖਾਤਿਰ ਕਦੇ ਵੀ ਰੰਗ ਬਦਲ ਸਕਦੀ ਹੈ।
ਉਨਾੰ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੀ ਕੇਵਲ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਕਰਨ ਦੇ ਸਮਰੱਥ ਹਨ।
ਉਨਾ ਕਿਹਾ ਕਿ ਪੂਰੇ ਦੇਸ਼ ਵਿੱਚ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦੇ ਇਕ ਮਸੀਹੇ ਵਜੋਂ ਉਭਰੇ ਹਨ ਅਤੇ ਅੱਜ ਦੇਸ਼ ‘ਤੇ ਪੰਜਾਬ ਦਾ ਅੰਨਦਾਤਾ ਇਹ ਮਹਿਸੂਸ ਕਰਦਾ ਹੈ ਕਿ ਉਨਾਂ ਦੇ ਹੱਕ ਕੈਪਟਨ ਅਮਰਿੰਦਰ ਸਿੰਘ ਦੇ ਹੱਥਾਂ ਵਿੱਚ ਸੁਰੱਖਿਅਤ ਹਨ।

ये भी पढ़ें