Prabhat Times

ਪ੍ਰੀਤ ਸੂਜੀ

ਜਲੰਧਰ। ਨਾਮਧਾਰੀ ਸੰਪਰਦਾ ਦੇ ਗੁਰੂ, ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਵੱਡੇ ਸਾਹਿਬਜਾਦੇ ਸਤਿਗੁਰੂ ਜਗਜੀਤ ਸਿੰਘ ਜੀ ਸੰਨ ੧੯੫੯ ਵਿੱਚ ਗੁਰਗੱਦੀ ਉਤੇ ਬਿਰਾਜਮਾਨ ਹੋਏ।
ਆਪ ਜੀ ਸ਼ਾਂਤ ਮੂਰਤ ਸਨ , ਇਸ ਕਰਕੇ ਆਪ ਜੀ ਨੇ ਉਸ ਸਮੇ ਕਚਹਿਰੀਆਂ ਵਿੱਚ ਚੱਲ ਰਹੇ ੨੬ ਮੁਕੱਦਮੇ ਬਹੁਤ ਛੇਤੀ ਹੀ ਵਿਰੋਧੀਆਂ ਨਾਲ ਪ੍ਰੇਮ ਵਧਾ ਕੇ ਨਿਬੇੜ ਦਿੱਤੇ। ਵਿਰੋਧੀਆਂ ਨੂੰ ਵੀ ਪ੍ਰੇਮ ਨਾਲ ਮੋਹ ਕੇ ਨਾਲ ਮਿਲਾ ਲਿਆ।
ਸਿੱਖ ਪੰਥ ਵਧਾਉਣ ਵਾਸਤੇ ਆਪ ਜੀ ਨੇ ਹਰ ਨਾਮਧਾਰੀ ਨੂੰ ਹੁਕਮ ਕੀਤਾ “ਸਾਲ ਵਿੱਚ ਘੱਟੋ ਘੱਟ ਇੱਕ ਨਵਾਂ ਸਿਖ ਜਰੂਰ ਬਣਾਓ”। ਗੁਰਬਾਣੀ ਵਿਚ ਨਾਮ ਜਪਣ ਅਤੇ ਕੀਰਤਨ ਦੀ ਵੱਡੀ ਮਹੱਤਤਾ ਹੈ।
ਬਾਣੀ ਵਿੱਚ ਲਿਖੇ ਨੂੰ ਸਾਰਥਕ ਕਰਨ ਲਈ ਸਿੱਖਾਂ ਨੂੰ ਐਸੇ ਨਾਮ ਅਭਿਆਸੀ ਬਣਾਇਆ ਜੋ ਅੱਠ ਘੰਟੇ ਕੰਮ ਕਰ ਕੇ ਅੱਠ ਘੰਟੇ ਨਾਮ ਵੀ ਜਪਦੇ ਸਨ।
ਘਰ ਘਰ ਵਿੱਚ ਗੁਰਮਤ ਕੀਰਤਨ ਤੇ ਗੁਰਮਤ ਸੰਗੀਤ ਦਾ ਪ੍ਰਵਾਹ ਚਲਾ ਕੇ ਨਾਮਧਾਰੀਆਂ ਨੂੰ ਗੁਰਬਾਣੀ ਅਨੁਸਾਰ ਜੀਵਨ ਜਿਉਣ ਲਾ ਦਿੱਤਾ।
ਗੁਰਮਤਿ ਸੰਗੀਤ ਦੀ ਤੰਤੀ ਸਾਜਾਂ ਵਾਲੀ ਕੀਰਤਨ ਪ੍ਰੰਪਰਾ ਨੂੰ ਦ੍ਰਿੜ ਕਰਵਾ ਕੇ ਸੰਗੀਤ ਗਿਆਨ ਘਰ ਘਰ ਪੁਚਾਇਆ।
ਪਹਿਲੇ ਗੁਰੂ ਸਾਹਿਬਾਨ ਦਾ ਦਿੱਤਾ ਹੋਇਆ ਗੁਰਸਿੱਖੀ ਦਾ ਅਸਲੀ ਪਹਿਰਾਵਾ ਨਾਮਧਾਰੀਆਂ ਨੂੰ ਦ੍ਰਿੜ ਕਰਵਾਇਆ।
“ਆਇਆ ਪੜਨ ਸੁਣਨ ਕੋ ਬਾਣੀ” ਵਾਲੀ ਤੁਕ ਨੂੰ ਸਫਲ ਕਰਦਿਆਂ ਹੋਇਆਂ ਲੱਖਾਂ ਸਾਧਾਰਨ ਪਾਠ ਅਤੇ ਹਜਾਰਾਂ ਅਖੰਡ ਪਾਠ ਸੰਗਤ ਤੋਂ ਕਰਵਾਏ। ਸਤਿਗੁਰੂ ਨਾਨਕ ਦੇਵ ਜੀ ਦੇ ਪੰਥ ਨੂੰ ਪ੍ਰਫੁਲਿਤ ਕਰਨ ਵਾਸਤੇ ਅਨੇਕਾਂ ਸਿਖ ਸਜਾਏ।
ਮੇਰੇ ਉੱਤੇ ਅਪਾਰ ਕ੍ਰਿਪਾ ਕਰ ਕੇ ਖੁਸ਼ੀਆਂ ਬਖਸ਼ੀਆਂ, ਲੰਬਾ ਸਮਾਂ ਆਪਣੇ ਚਰਨਾਂ ਵਿੱਚ ਰਹਿਣ ਦਾ ਸੁਭਾਗ ਬਖਸ਼ਿਆ। ਮੈ ਅੱਜ ਜੋ ਵੀ ਹਾਂ, ਉਨ੍ਹਾਂ ਦੀ ਕਿਰਪਾ ਸਦਕਾ ਹੀ ਹਾਂ। ਉਨ੍ਹਾਂ ਦੇ ੧੦੦ਵੇਂ ਅਵਤਾਰ ਦਿਵਸ ਮੌਕੇ ਸਭ ਨੂੰ ਵਧਾਈ ਭੇਜਦਾ ਹਾਂ।

ये भी पढ़ें