Prabhat Times
ਕਪੂਰਥਲਾ। (Village Pakhowal, Kapurthala) ਪਿੰਡ ਪਖੋਵਾਲ ਵਿਖੇ ਸ ਗੁਲਜ਼ਾਰ ਸਿੰਘ ਦੇ ਗਰਿਹ ਵਿਖੇ ਸ਼ਰੋਮਣੀ ਅਕਾਲੀ ਦਲ ਦੇ ਅਗੂਆ ਅਤੇ ਵਰਕਰਾਂ ਦੀ ਮੀਟਿੰਗ ਹੋਈ। ਜਿਸ ਵਿੱਚ ਕਾਂਗਰਸ ਪਾਰਟੀ ਅਤੇ ਕਪੂਰਥਲਾ ਦੇ MLA ਰਾਣਾ ਗੁਰਜੀਤ ਸਿੰਘ ਵਲੋ ਪਿੰਡਾਂ ਵਿੱਚ ਪਾਰਟੀਬਾਜ਼ੀ ਕਾਰਨ ਗਰੀਬ ਪਰਿਵਾਰਾਂ ਦੇ ਨੀਲੇ ਕਾਰਡ ਕੱਟਣ ਦੀ ਨਿਖੇਧੀ ਕੀਤੀ ਗਈ।
ਲੋਕਾਂ ਵੱਲੋਂ ਉਚ ਅਧਿਕਾਰੀਆਂ ਨਾਲ ਕਈ ਵਾਰ ਗੱਲ ਕੀਤੀ ਗਈ ਪਰ ਕਾਂਗਰਸੀਆ ਦੇ ਦਬਾਅ ਹੇਠ ਕਿਸੇ ਨੇ ਵੀ ਸੁਣਵਾਈ ਨਹੀਂ ਕੀਤੀ। ਸ ਰਣਜੀਤ ਸਿੰਘ ਖੋਜੇਵਾਲ ਨੇ ਭਰੋਸਾ ਦਵਾਇਆ ਕਿ 2022 ਵਿੱਚ ਅਕਾਲੀ ਸਰਕਾਰ ਬਣਨ ਤੇ ਦੁਬਾਰਾ ਇਨਕੁਆਰੀ ਕਰਵਾ ਕੇ ਯੋਗ ਗਰੀਬ ਪਰਿਵਾਰਾਂ ਦੇ ਕਾਰਡ ਬਣਾਏ ਜਾਣਗੇ ਅਤੇ ਮਾਤਾ ਖੀਵੀ ਜੀ ਸਕੀਮ ਤਹਿਤ ਘਰ ਦੀ ਮੁਖੀ ਬੀਬੀ ਨੂੰ ਹਰ ਮਹੀਨੇ 2000 ਰੁਪਏ ਪ੍ਰਤਿ ਮਹੀਨਾ ਦਿੱਤਾ ਜਾਇਆ ਕਰੇਗਾ।
ਲੋਕਾਂ ਵੱਲੋਂ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੇ ਐਲਾਨ ਦਾ ਸਵਾਗਤ ਕੀਤਾ ਗਿਆ ਅਤੇ ਬਾਦਲ ਸਾਬ ਵੱਲੋਂ ਕੀਤੇ ਐਲਾਨਾਂ ਵਿੱਚ ਭਰੋਸਾ ਪ੍ਰਗਟ ਕੀਤਾ। ਇਸ ਮੋਕੇ ਤੇ ਸ ਦਲਵਿੰਦਰ ਸਿੰਘ ਸਿਧੂ, ਦਲਜੀਤ ਸਿੰਘ ਬਸਰਾ, ਹਰਦੇਵ ਸਿੰਘ ਢੋਟ, ਸੁਖਵਿੰਦਰ ਸਿੰਘ, ਪਰਦੀਪ ਸਿੰਘ ਲਵੀ, ਕੋਸਲਰ ਸਰਬਜੀਤ ਸਿੰਘ ਦਿਉਲ, ਹੀਰਾ ਸਿੰਘ, ਬਲਵੀਰ ਸਿੰਘ, ਬੂਟਾ ਸਿੰਘ, ਬਾਵਾ ਸਿੰਘ, ਸਰਵਣ ਸਿੰਘ, ਜੋਗਿੰਦਰ ਸਿੰਘ, ਸੋਹਣ ਸਿੰਘ, ਹਰਪ੍ਰੀਤ ਸਿੰਘ, ਸੰਨੀ ਬੈਂਸ, ਜੋਬਨਜੀਤ ਸਿੰਘ ਜੋਹਲ, ਸੋਨੂ ਗੋਸਲ਼, ਬਲਕਾਰ ਸਿੰਘ, ਕਸ਼ਮੀਰ ਸਿੰਘ, ਮਨਜੀਤ ਕੌਰ, ਰਾਜਵਿੰਦਰ ਕੌਰ, ਸੁਖਵਿੰਦਰ ਸਿੰਘ, ਕਸ਼ਮੀਰ ਸਿੰਘ, ਰੌਣਕੀ ਰਾਮ, ਬੱਗਾ ਸਿੰਘ, ਸੁਰਿੰਦਰ ਸਿੰਘ, ਸੁੱਚਾ ਸਿੰਘ, ਦਰਬਾਰਾ ਸਿੰਘ, ਸੁਖਵਿੰਦਰ ਸਿੰਘ, ਧਰਮਵੀਰ ਸਿੰਘ ਹਾਜ਼ਰ ਸਨ।

ये भी पढ़ें