Prabhat Times

ਜਲੰਧਰ। (Virsa Sambhal Munch, Jalandhar) ਵਿਰਸਾ ਸੰਭਾਲ ਮੰਚ ਦੀ ਇੱਕ ਵਿਸ਼ੇਸ਼ ਬੈਠਕ ਜਲੰਧਰ ਵਿਖੇ ਹੋਈ।  ਜਿਸ  ਵਿੱਚ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ  ਸ਼੍ਰੀ ਅਮਰਦੀਪ ਜੌਲੀ ਅਤੇ ਸੂਬਾ ਸਕੱਤਰ ਸ: ਜਸਵਿੰਦਰ ਸਿੰਘ ਲਾਲੀ ਉਚੇਚੇ ਤੌਰ ਤੇ ਪਹੁੰਚੇ। ਇਸ ਦੌਰਾਨ ਅਮਰਦੀਪ ਜੌਲੀ ਨੇ ਕਿਹਾ ਕਿ ਚਰਚ ਦੁਆਰਾ ਪੰਜਾਬ ਵਿੱਚ ਕੀਤੇ ਜਾ ਰਹੇ ਧਰਮ ਪਰਿਵਰਤਨ ਦੇ ਵਿਰੋਧ ਵਿੱਚ  ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਜੋ ਅਵਾਜ ਬੁਲੰਦ ਕੀਤੀ ਹੈ, ਵਿਰਸਾ ਸੰਭਾਲ ਮੰਚ ਉਸਦਾ ਸਵਾਗਤ ਕਰਦਾ ਹੈ।
ਉਹਨਾਂ ਕਿਹਾ ਕਿ ਧਰਮਾਂਤਰਣ ਨੂੰ ਰੋਕਣ ਲਈ ਵਿੱਢੀ ਗਈ  ਇਸ ਮੁਹਿੰਮ ਵਿੱਚ ਜਥੇਬੰਦੀ ਪੂਰਣ ਸਹਿਯੋਗ ਦਾ ਭਰੋਸਾ ਦਿੰਦੀ ਹੈ। ਚਰਚ ਦੁਆਰਾ ਕੀਤਾ ਜਾ ਰਿਹਾ ਧਰਮਾਂਤਰਣ ਸਮੁੱਚੇ ਪੰਜਾਬ ਦੀ ਪਵਿੱਤਰ ਧਰਤੀ ਲਈ ਕਲੰਕ ਹੈ। ਇਸਦਾ ਮੂੰਹ ਤੋੜ ਜਵਾਬ ਜਰੂਰ ਦਿੱਤਾ ਜਾਵੇਗਾ। ਪੰਜਾਬੀ ਵਿਰਸੇ ਦੀ ਰਾਖੀ ਲਈ ਇਸ ਕੋਝੀ ਸਾਜਿਸ਼ ਨੂੰ ਖਤਮ ਕਰ ਪੰਜਾਬ ਨੂੰ ਧਰਮਾਂਤਰਣ ਮੁਕਤ ਸੂਬਾ ਬਣਾਉਣਾ ਸਾਡਾ ਸੰਕਲਪ ਹੈ।
ਉਹਨਾਂ ਨੇ ਕਿਹਾ ਕਿ ਪੰਜਾਬ ਦਾ ਇਤਿਹਾਸ ਧਰਮ ਦੀ ਰੱਖਿਆ ਅਤੇ ਬਲੀਦਾਨਾਂ ਦਾ ਇਤਿਹਾਸ ਹੈ। ਸਾਡੇ ਗੁਰੂਆਂ ਨੇ ਧਰਮ ਦੀ ਰੱਖਿਆ ਲਈ ਨਾ ਸਿਰਫ ਪ੍ਰੇਰਿਤ ਕੀਤਾ ਬਲਕਿ ਵਿਲੱਖਣ ਸੰਘਰਸ਼ ਵੀ ਕੀਤਾ। ਗੁਰੂਆਂ ਅਤੇ ਚਾਰ  ਸਾਹਿਬਜ਼ਾਦਿਆਂ ਦੇ ਬਲੀਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਧਰਮਵੀਰ ਬਾਲਕ ਵੀਰ ਹਕੀਕਤ ਰਾਏ ਦਾ ਬਲੀਦਾਨ ਅੱਜ ਵੀ ਦੇਸ਼ ਨੂੰ ਪ੍ਰੇਰਣਾ ਦਿੰਦਾ ਹੈ। ਧਰਮਾਂਤਰਣ ਕਰਾਉਣ ਵਾਲੇ ਮਿਸ਼ਨਰੀ ਨਾ ਸਿਰਫ ਇਹਨਾਂ ਬਲੀਦਾਨਾਂ ਨੂੰ ਬਲਕਿ ਗੁਰੂਆਂ ਦੇ ਉਪਦੇਸ਼ਾਂ ਨੂੰ ਵੀ ਅਪਮਾਨਿਤ ਕਰਨ ਦੀ ਹਿਮਾਕਤ ਕਰ ਰਹੇ ਹਨ।
ਇਸਨੂੰ ਕਤਈ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅਤੇ ਇਸ ਮੌਕੇ ਜਥੇਬੰਦੀ ਨੇ ਸੰਗਠਨਾਤਮਕ ਢਾਂਚੇ ਦੀ ਦ੍ਰਿੜਤਾ ਲਈ ਸਰਬਸੰਮਤੀ ਨਾਲ ਸ: ਅਮ੍ਰਿਤਪਾਲ ਸਿੰਘ ਜੀ ਨੂੰ ਜਿਲਾ ਪ੍ਰਧਾਨ ਨਿਯੁਕਤ ਕੀਤਾ। ਨਵਨਿਯੁਕਤ ਜਿਲਾ ਪ੍ਰਧਾਨ ਨੇ ਸਭਨਾਂ ਨੂੰ ਭਰੋਸਾ ਦਵਾਇਆ ਕਿ ਉਹ ਆਪਣੀ ਜਿੰਮੇਵਾਰੀ ਤਨਦੇਹੀ ਨਾਲ ਨਿਭਾਉਣਗੇ। ਅਤੇ ਜਥੇਬੰਦੀ ਦੀ ਸੋਚ ਅਨੁਸਾਰ ਪੰਜਾਬ ਦੇ ਵਿਰਸੇ ਨੂੰ ਬਚਾਉਣ ਲਈ ਹਰ ਸੰਭਵ ਯਤਨ ਕਰਨਗੇ।

ये भी पढ़ें